Chief Khalsa Diwan

First Meeting

ੴ ਸਤਿਗੁਰ ਪ੍ਰਸਾਦਿ ।।

ਚੀਫ਼ ਖ਼ਾਲਸਾ ਦੀਵਾਨ ਅੰਮ੍ਰਿਤਸਰ ਦੀ ਮਿਤੀ 30-10-1902 ਦੀ ਪਹਿਲੀ ਜਨਰਲ ਕਮੇਟੀ ਦੀ ਇਕੱਤਰਤਾ ਜਿਹੜੀ ਕਿ ਮਲਵਈ ਬੁੰਗਾ, ਸਚਖੰਡ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ ਵਿਖੇ ਹੋਈ ਦੀ ਕਾਰਵਾਈ ।

ਸਾਲ 1902 ਵਿਚ ਖਾਲਸਾ ਦੀਵਾਨ ਦੇ ਸੱਦੇ ਤੇ ਸਵੇਰੇ 8:00 ਵਜੇ ਸ਼੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿਚ ਮਲਵਈ ਬੁੰਗੇ ਤੇ ਚੀਫ਼ ਖ਼ਾਲਸਾ ਦੀਵਾਨ ਦਾ ਪਹਿਲਾ ਸਮਾਗਮ ਹੋਇਆ ਸੀ, ਉਸਦੀ ਸਾਰੀ ਕਾਰਵਾਈ ਜਿਹੜੀ ਇਸ ਸਥਾਪਨਾ ਦਿਵਸ ਵਾਲੇ ਦਿਨ ਹੋਈ, ਆਪ ਜੀ ਦੀ ਜਾਣਕਾਰੀ ਲਈ ਦਿੱਤੀ ਜਾ ਰਹੀ ਹੈ। ਦੀਵਾਨ ਦੀਆਂ ਇਹਨਾਂ ਮਹਾਨ ਸ਼ਖਸ਼ੀਅਤਾਂ ਦਾ ਵੱਡਪਨ ਕਿੰਨਾ ਸੋਹਣਾ ਸੀ ਕਿ ਸਮਾਗਮ ਵਿਚ ਮੈਂਬਰ ਤਾਂ ਕੁਲ 29 ਸਨ ਅਤੇ 18 ਦਰਸ਼ਕ ਸਨ, ਪਰ ਵਿਸ਼ਾਲ ਹਿਰਦੇ ਵਾਲੀਆਂ ਇਹਨਾਂ ਮਹਾਨ ਸ਼ਖਸੀਅਤਾਂ ਨੇ ਉਨ੍ਹਾਂ 18 ਨੂੰ ਵੀ ਚੀਫ਼ ਖ਼ਾਲਸਾ ਦੀਵਾਨ ਦਾ ਮੈਂਬਰ ਬਣਾ ਲਿਆ। ਇਸ ਤਰ੍ਹਾਂ ਕੁਲ ਮੈਂਬਰਸ਼ਿਪ 47 ਹੋ ਗਈ, ਜਿਨ੍ਹਾਂ ਵਿਚੋਂ 21 ਮੈਂਬਰੀ ਕਾਰਜ ਸਾਧਕ ਕਮੇਟੀ ਬਣਾ ਲਈ ਗਈ ਜਿਸ ਵਿਚ ਅਹੁਦੇਦਾਰ ਵੀ ਸ਼ਾਮਿਲ ਸਨ।

ੴ ਸਤਿਗੁਰ ਪ੍ਰਸਾਦਿ ।।

ਅੱਜ 30 ਅਕਤੂਬਰ 1902 ਨੂੰ ਸਵੇਰ ਦੇ ਅਠ ਵਜੇ ਖਾਲਸਾ ਦੀਵਾਨ ਪ੍ਰਬੰਧਕ ਕਮੇਟੀ ਦੇ ਸੱਦੇ ਹੋਏ ਚੀਫ਼ ਖਾਲਸਾ ਦੀਵਾਨ ਦਾ ਪਹਿਲਾ ਸਮਾਗਮ ਮਲਵਈ ਬੁੰਗੇ ਵਿਖੇ ਹੋਇਆ। 29 ਸਿੰਘ ਸਭਾ ਵੱਲੋੋ ਨਮੂਨਾ ਇਕਰਾਰ ਨਾਮਾ (ੲ) ਭਰਿਆ ਹੋਇਆ ਡੈਲੀਗੇਟਾਂ ਤੋ ਡਾਕ ਦੀ ਮਾਰਫਤ ਆਇਆ।

ਨਾਉਂ ਸਭਾ

1 ਕੈਰੋਂ

2 ਗੁਜਰਾਂਵਾਲਾ

ਹਾਜ਼ਰੀ ਡੈਲੀਗੇਟ

1 ਭਾਈ ਨਿਹਾਲ ਸਿੰਘ ਜੀ

ਗੈਰਹਾਜਰ

ਨਾਉਂ ਡੈਲੀਗੇਟ

1 ਭਾਈ ਨਿਹਾਲ ਸਿੰਘ ਜੀ, ਸਕੱਤਰ

1 ਸ੍ਰਦਾਰ ਗੁਲਾਬ ਸਿੰਘ ਜੀ

2 ਸ੍ਰਦਾਰ ਸਰਮ ਸਿੰਘ ਜੀ

3 ਸ੍ਰਦਾਰ ਤੀਰਥ ਸਿੰਘ ਜੀ

4 ਸ੍ਰਦਾਰ ਗੰਡਾ ਸਿੰਘ ਜੀ

5 ਸ੍ਰਦਾਰ ਨਰੈਣ ਸਿੰਘ ਜੀ

3 ਆਗਰਾ

4 ਮੁਲਤਾਨ ਛਾਉਣੀ

1 ਭਾਈ ਗਿਆਨ ਸਿੰਘ ਜੀ

2 ਮਾਸਟਰ ਬੀਰ ਸਿੰਘ ਜੀ

1 ਭਾਈ ਗਿਆਨ ਸਿੰਘ ਜੀ

2 ਸ੍ਰ: ਬੀਰ ਸਿੰਘ ਜੀ

3 ਭਾਈ ਹੁਕਮ ਸਿੰਘ ਜੀ ਨਾਇਬ ਦਰੋਗਾ, ਸਕੱਤਰ

4 ਭਾਈ ਦਸੌਂਧਾ ਸਿੰਘ ਗਿਆਨੀ

5 ਸ੍ਰੀ ਗੁਰੂ ਸਿੰਘ ਸਭਾ

1 ਸੂਬੇਦਾਰ ਸੁੰਦਰ ਸਿੰਘ ਜੀ

1 ਸੂਬੇਦਾਰ ਸੁੰਦਰ ਸਿੰਘ ਜੀ 14 ਸਿੱਖ (ਮੁਲਤਾਨ)

6 ਬਠੀਣ

ਗੈਰਹਾਜਰ

7 ਲਾਇਲਪੁਰ

1 ਸ੍ਰਦਾਰ ਕਪੂਰ ਸਿੰਘ ਜੀ

1 ਸ੍ਰਦਾਰ ਕਪੂਰ ਸਿੰਘ ਜੀ,ਪ੍ਰੈਜੀਡੈਂਟ

2 ਸ੍ਰ: ਤਾਰਾ ਸਿੰਘ ਜੀ ਬੀ.ਏ. ਵਕੀਲ

3 ਸ੍ਰ: ਗੁਪਾਲ ਸਿੰਘ ਜੀ

4 ਸ੍ਰ: ਆਤਮਾ ਸਿੰਘ ਜੀ

5 ਸ੍ਰ: ਸੋਹਣ ਸਿੰਘ ਜੀ

8 ਜੰਦਰਾਕਾ

1 ਸ੍ਰ: ਸਹਾਈ ਸਿੰਘ ਜੀ

1 ਸ੍ਰ: ਸਹਾਈ ਸਿੰਘ ਜੀ, ਪ੍ਰੈਜੀਡੈਂਟ

9 ਕੋਇਟਾ

1 ਬਾਵਾ ਨਿਹਾਲ ਸਿੰਘ ਬੇਦੀ

1 ਬਾਬਾ ਨਿਹਾਲ ਸਿੰਘ ਜੀ ਬੇਦੀ

10 ਦਾਖਾ (ਲੁਧਿਆਣਾ)

ਗੈਰਹਾਜਰ

11 ਰਾਵਲਪਿੰਡੀ

1 ਭਾਈ ਮੇਹਰ ਸਿੰਘ ਜੀ

2 ਮਾਸਟਰ ਈਸ਼ਰ ਸਿੰਘ ਜੀ

1 ਡਾ: ਜਗਤ ਸਿੰਘ ਜੀ

2 ਭਾਈ ਮੇਹਰ ਸਿੰਘ ਜੀ

3 ਮਾਸਟਰ ਈਸ਼ਰ ਸਿੰਘ

4 ਸ੍ਰ: ਹੀਰਾ ਸਿੰਘ ਜੀ

12 ਅੰਮ੍ਰਿਤਸਰ ਜੀ

1 ਸ੍ਰ: ਸੁੰਦਰ ਸਿੰਘ ਮਜੀਠੀਆ

2 ਭਾਈ ਦੇਵਾ ਸਿੰਘ

3 ਭਾਈ ਸਰਦੂਲ ਸਿੰਘ

4 ਭਾਈ ਠਾਕੁਰ ਸਿੰਘ

5 ਭਾਈ ਮਨਾ ਸਿੰਘ ਹਕੀਮ

1 ਸ੍ਰ: ਸੁੰਦਰ ਸਿੰਘ ਮਜੀਠੀਆ

2 ਭਾਈ ਦੇਵਾ ਸਿੰਘ

3 ਭਾਈ ਸਰਦੂਲ ਸਿੰਘ

4 ਭਾਈ ਠਾਕੁਰ ਸਿੰਘ

5 ਭਾਈ ਮਨਾ ਸਿੰਘ ਹਕੀਮ

13 ਬੋਪਾਰਾਇ

1 ਭਾਈ ਵਰਿਆਮ ਸਿੰਘ ਜੀ

1 ਭਾਈ ਵਰਿਆਮ ਸਿੰਘ ਜੀ

14 ਘੁੰਘਰੀਲਾ

ਗੈਰਹਾਜਰ

16 ਪੇਸ਼ਾਵਰ ਸੱਦਰ

1 ਭਾਈ ਬਾਘ ਸਿੰਘ ਉਪਦੇਸ਼ਕ

1 ਸੂਬੇਦਾਰ ਮੇਜਰ ਮਗਰ ਸਿੰਘ

2 ਸੂਬੇਦਾਰ ਰਾਮ ਸਿੰਘ 15 ਸਿੱਖ

3 ਸੂਬੇਦਾਰ ਬਹਾਦਰ ਉਜਾਗਰ ਸਿੰਘ 25 ਪਲਟਨ

4 ਸੂਬੇਦਾਰ ਗੁਰਦਿਤ ਸਿੰਘ ਜੀ 15 ਸਿੱਖ

5 ਭਾਈ ਬਾਘ ਸਿੰਘ ਉਪਦੇਸ਼ਕ

17 ਛੀਨਾ (ਅੰਮ੍ਰਿਤਸਰ ਜੀ)

1 ਭਾਈ ਹਰੀ ਸਿੰਘ, ਪ੍ਰੈਜੀਡੈਂਟ

1 ਭਾਈ ਹਰੀ ਸਿੰਘ, ਪ੍ਰੈਜੀਡੈਂਟ

18 ਛਜਲਵੱਡੀ (ਅੰਮ੍ਰਿਤਸਰ ਜੀ)

1 ਭਾਈ ਦੇਵਾ ਸਿੰਘ, ਸਕੱਤਰ

1 ਭਾਈ ਦੇਵਾ ਸਿੰਘ, ਸਕੱਤਰ

19 ਘਰਜਾਖ (ਗੁਜਰਾਂਵਾਲਾ)

1 ਭਾਈ ਲਾਲ ਸਿੰਘ ਜੀ, ਉਪਦੇਸ਼ਕ

1 ਭਾਈ ਲਾਲ ਸਿੰਘ ਜੀ, ਉਪਦੇਸ਼ਕ

20 ਮੈਗਨ (ਤਸੀਲ ਚਕਵਾਲ)

1 ਭਾਈ ਤੇਜਾ ਸਿੰਘ, ਉਪਦੇਸ਼ਕ

1 ਭਾਈ ਤੇਜਾ ਸਿੰਘ, ਉਪਦੇਸ਼ਕ

21 ਪਿਠਵਾਲ (ਤਸੀਲ ਚਕਵਾਲ)

1 ਭਾਈ ਤਾਰਾ ਸਿੰਘ ਜੀ ਸਕੱਤਰ

1 ਭਾਈ ਤਾਰਾ ਸਿੰਘ ਜੀ

22 ਭਸੋੜ

1 ਸ੍ਰ: ਬਿਸ਼ਨ ਸਿੰਘ ਜੀ

2 ਭਾਈ ਨਰਾਇਣ ਸਿੰਘ ਜੀ

3 ਭਾਈ ਤੇਜਾ ਸਿੰਘ ਜੀ

1 ਸ੍ਰ: ਬਿਸ਼ਨ ਸਿੰਘ ਜੀ

2 ਭਾਈ ਨਰਾਇਣ ਸਿੰਘ ਜੀ

3 ਭਾਈ ਤੇਜਾ ਸਿੰਘ ਜੀ ਸੇਵਕ

23 ਬਡਸਰ (ਡਾ: ਧਨੌਲਾ) ਨਾਭਾ

1 ਭਾਈ ਬੋਘਾ ਸਿੰਘ ਜੀ, ਸਕੱਤਰ

1 ਭਾਈ ਬੋਘਾ ਸਿੰਘ ਜੀ, ਸਕੱਤਰ

24 ਭਾਗੋ ਮਾਜਰਾ (ਅੰਬਾਲਾ)

1 ਭਾਈ ਨਿੱਕਾ ਸਿੰਘ ਜੀ, ਪ੍ਰੈਜੀਡੈਂਟ

1 ਭਾਈ ਨਿੱਕਾ ਸਿੰਘ ਜੀ, ਪ੍ਰੈਜੀਡੈਂਟ

25 ਲੁਧਿਆਣਾ

1 ਭਾਈ ਜਸਵੰਤ ਸਿੰਘ ਜੀ, ਸਕੱਤਰ

1 ਭਾਈ ਜਸਵੰਤ ਸਿੰਘ ਜੀ, ਸਕੱਤਰ

26 ਮਿੰਟਗੁਮਰੀ (ਤਾਰ ਰਾਹੀ)

ਗੈਰਹਾਜਰ

27 ਸਯਦ (ਤਸੀਲ ਗੁਜਰਖਾਨ)

1 ਭਾਈ ਜਗਤ ਸਿੰਘ ਜੀ, ਸਕੱਤਰ

1 ਭਾਈ ਜਗਤ ਸਿੰਘ ਜੀ, ਸਕੱਤਰ

28 ਖਡੂਰ ਸਾਹਿਬ ਜੀ

1 ਭਾਈ ਰਾਮ ਸਿੰਘ ਜੀ, ਸਕੱਤਰ

1 ਭਾਈ ਰਾਮ ਸਿੰਘ ਜੀ, ਸਕੱਤਰ

29 ਸ਼ਾਮਨਗਰ (ਅੰਮ੍ਰਿਤਸਰ)

1 ਭਾਈ ਬਿਸ਼ਨ ਸਿੰਘ ਜੀ

1 ਭਾਈ ਬਿਸ਼ਨ ਸਿੰਘ ਜੀ

ਨੋਟ : ਆਮ ਖਾਲਸਾ ਜੀ ਨੂੰ ਅੱਜ ਦੀ ਕਾਰਵਾਈ ਦੇਖਣ ਦੀ ਆਗਿਆ ਦਿੱਤੀ ਗਈ ਅਤੇ ਮੈਂਬਰ ਇਕ ਪਾਸੇ ਵੱਲ ਹੋਏ ਤੇ ਹਾਜਰੀਨ ਦੂਜੀ ਵੱਲ।

ਕਾਰਵਾਈ

ਭਾਈ ਤੇਜਾ ਸਿੰਘ ਜੀ ਭਸੋੜ ਵਾਲਿਆਂ ਨੇ ਅਰਦਾਸਾ ਸੋਧਿਆ ਤੇ ਕਾਰਵਾਈ ਅਰੰਭ ਹੋਈ।

  1. ਭਾਈ ਤੇਜਾ ਸਿੰਘ ਜੀ ਨੇ ਤਜਵੀਜ ਕੀਤੀ ਜਿਸਦੀ ਤਾਈਦ ਭਾਈ ਬਾਘ ਸਿੰਘ ਜੀ ਪਸੋਰ, ਸ੍ਰਦਾਰ ਬਿਸ਼ਨ ਸਿੰਘ ਜੀ ਔਰ ਭਾਈ ਜਗਤ ਸਿੰਘ ਜੀ ਨੇ ਕੀਤੀ ਕਿ ਅੱਜ ਪ੍ਰੈਜੀਡੈਂਟ ਸਾਹਿਬ ਭਾਈ ਅਰਜਨ ਸਿੰਘ ਜੀ ਜੈਸਾ ਕਿ ਸਕੱਤਰ ਨੇ ਦਸਿਆ ਹੈ, ਨਹੀ ਆ ਸਕੇ ਇਸ ਵਾਸਤੇ ਸ੍ਰਦਾਰ ਹੀਰਾ ਸਿੰਘ ਜੀ ਗਲੋਟੀਆ ਵਾਲੇ ਅਜ ਦੇ ਸਮਾਗਮ ਦੇ ਚੇਅਰਮੈਨ ਨੀਯਤ ਕੀਤੇ ਜਾਣ, ਪੂਰੀ ਸੰਮਤੀ ਨਾਲ ਪ੍ਰਵਾਨ ਹੋਈ।
  2. ਪੂਰੀ ਸੰਮਤੀ ਨਾਲ ਅੱਜ ਦੀ ਕਮੇਟੀ ਦੇ ਸਕੱਤਰ ਸ੍ਰ: ਸੁੰਦਰ ਸਿੰਘ ਮਜੀਠੀਆ ਨੀਯਤ ਹੋਏ।
  3. ਖਾਲਸਾ ਦੀਵਾਨ ਪ੍ਰਬੰਧਕ ਕਮੇਟੀ ਦੇ ਸਕੱਤਰ ਨੇ ਇਸ ਕਮੇਟੀ ਦੇ ਕੁਲ ਕਾਗਜ਼ਾਤ ਖਤੋ ਕਿਤਾਬਤ ਵਗੈਰਾ ਜੋ ਚੀਫ ਖਾਲਸਾ ਦੀਵਾਨ ਦੇ ਨੀਯਤ ਕਰਨ ਵਿਚ ਆਏ ਗਏ ਸਨ ਅੱਜ ਦੇ ਚੀਫ਼ ਖਾਲਸਾ ਦੀਵਾਨ ਦੇ ਚੇਅਰਮੈਨ ਨੂੰ ਖਾਲਸਾ ਦੀਵਾਨ ਪ੍ਰਬੰਧਕ ਕਮੇਟੀ ਵਲੋਂ ਹਵਾਲੇ ਕਰ ਦਿੱਤੇ ਅਤੇ ਪ੍ਰਬੰਧਕ ਕਮੇਟੀ ਦਾ ਕੰਮ ਸੰਪੂਰਨ ਹੋਇਆ, ਜਿਸ ਪਰ ਭਾਈ ਲਾਲ ਸਿੰਘ ਜੀ ਨੇ ਚੇਅਰਮੈਨ ਸਾਹਿਬ ਦੀ ਆਗਿਆ ਅਨੁਸਾਰ ਪ੍ਰਬੰਧਕ ਕਮੇਟੀ ਤੇ ਉਸਦੇ ਅਹੁਦੇਦਾਰਾਂ ਦਾ ਚੀਫ਼ ਖਾਲਸਾ ਦੀਵਾਨ ਵਲੋ ਇਸ ਕੰਮ ਨੂੰ ਸਰਗਰਮੀ ਨਾਲ ਸਿਰੇ ਚਾੜ੍ਹਨ ਲਈ ਧੰਨਵਾਦ ਕੀਤਾ।
  4. ਸਕੱਤਰ ਨੇ ਕਾਇਦੇ 1 ਦੇ (ੳ) (ੲ) ਤੇ (ਸ) ਦੇ ਅਨੁਸਾਰ ਚੁਣੇ ਜਾਣ ਲਈ ਇਕ ਫਰਿਸਤ 47 ਮੈਬਰਾਂ ਦੀ ਪੇਸ਼ ਕੀਤੀ ਜੋ ਪ੍ਰਵਾਨ ਹੋਈ ਅਤੇ ਉਹਨਾਂ ਮੈਂਬਰਾਂ ਨੂੰ ਇਸ ਜਲਸੇ ਵਿਚ ਜੋ ਦਰਸ਼ਕਾਂ ਦੇ ਤੌਰ ਤੇ ਹਾਜ਼ਰ ਸਨ ਉਸੇ ਵਕਤ ਸ਼ਾਮਲ ਕੀਤਾ ਗਿਆ ਅਤੇ ਇਹ ਮੈਂਬਰ ਚੀਫ਼ ਖਾਲਸਾ ਦੀਵਾਨ ਦੇ ਮੈਂਬਰ ਚੁਣੇ ਗਏ।

    ਮੁਤਾਬਕ ਕਾਇਦਾ ਨੰ: 1 (ੳ) ਦੇ

    1. ਸ੍ਰਦਾਰ ਸਾਧੂ ਸਿੰਘ ਜੀ ਕੋਇਟਾ (ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੀ)
    2. ਬਾਬੂ ਅਤਰ ਸਿੰਘ ਜੀ ਵਕੀਲ (ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੀ)
    3. ਸ੍ਰਦਾਰ ਅਰੂੜ ਸਿੰਘ ਜੀ ਸ਼ਰਬਰਾਹ (ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੀ)
    4. ਬਾਬਾ ਸੁਮੇਰ ਸਿੰਘ ਜੀ (ਪਟਨਾ ਸਾਹਿਬ ਤਖਤ)
    5. ਭਾਈ ਤੇਜਾ ਸਿੰਘ ਜੀ (ਤਖਤ ਅਕਾਲ ਬੁੰਗਾ ਸਾਹਿਬ)
    6. ਭਾਈ ਮਾਨ ਸਿੰਘ ਜੀ (ਤਖਤ ਹਜੂਰ ਸਾਹਿਬ ਜੀ)
    7. ਭਾਈ ਹਜੂਰਾ ਸਿੰਘ ਜੀ (ਤਖਤ ਹਜੂਰ ਸਾਹਿਬ ਜੀ)
    8. ਭਾਈ ਕਰਤਾਰ ਸਿੰਘ (ਤਖੱਤ ਕੇਸਗੜ੍ਹ ਸਾਹਿਬ)

    ਮੁਤਾਬਕ ਕਾਇਦਾ ਨੰ: (ੲ)

    1. ਭਾਈ ਕਾਹਨ ਸਿੰਘ ਜੀ (ਰਿਆਸਤ ਨਾਭਾ)

    ਮੁਤਾਬਕ ਕਾਇਦਾ ਨੰ: (ਸ) ਦੇ

    1. ਭਾਈ ਅਰਜਨ ਸਿੰਘ ਜੀ ਰਈਸ ਬਾਗੜ੍ਹੀਆਂ (ਰ)
    2. ਸੋਢੀ ਸੁਜਾਨ ਸਿੰਘ ਜੀ ਪਟਿਆਲਾ (ਰ)
    3. ਸ੍ਰ: ਮੇਹਰ ਸਿੰਘ ਜੀ ਚਾਉਲੇ ਲਾਹੌਰ (ਰ)
    4. ਸ੍ਰ: ਧਰਮ ਸਿੰਘ ਜੀ, ਮੁਲਤਾਨ (ਰ)
    5. ਸ੍ਰ: ਈਸ਼ਰ ਸਿੰਘ ਜੀ ਘਰਝਾਖ ਗੁਜਰਾਂਵਾਲਾ (ਰ)
    6. ਸ੍ਰ: ਬਘੇਲ ਸਿੰਘ ਜੀ ਰਈਸ ਲਾਹੌਰ (ਰ)
    7. ਸ੍ਰ: ਮੇਜਰ ਸ੍ਰ: ਮਾਨ ਸਿੰਘ 14 ਸਿੱਖ (ਕੋ.ਸ )
    8. ਭਾਈ ਵੀਰ ਸਿੰਘ ਜੀ ਅੰਮ੍ਰਿਤਸਰ ਜੀ (ਵ)
    9. ਸ੍ਰ: ਆਇਆ ਸਿੰਘ ਜੀ (ਵਿਦ) (ਰ)
    10. ਭਾਈ ਸੁੰਦਰ ਸਿੰਘ ਜੀ ਬੀ. ਏ. ਗੁਜਰਾਂਵਾਲਾ (ਰੇ)
    11. ਬਾਬੂ ਬਿਸ਼ਨ ਸਿੰਘ ਜੀ ਡਿ: ਇੰਸਪੈਕਟਰ ਸਕੂਲਜ਼, ਸਿਆਲਕੋਟ (ਰੇ)
    12. ਭਾਈ ਗੁਰਬਖਸ਼ ਸਿੰਘ ਜੀ ਇੰਨਜੀਨੀਅਰ ਅਕੋਲ (ਵਿ)
    13. ਭਾਈ ਆਸਾ ਸਿੰਘ ਜੀ ਬੀ. ਏ ਵਕੀਲ (ਰੇ)
    14. ਸ੍ਰ: ਹਰਨਾਮ ਸਿੰਘ ਜੀ ਘਰਝਾਖੀਆ ਐਕਸ ਇੰਜੀਨੀਅਰ (ਰ)
    15. ਮਾ: ਬਾਘ ਸਿੰਘ ਜੀ ਬੀ. ਏ. ਲਾਹੌਰ (ਰੇ)
    16. ਸ੍ਰ: ਕਿਸ਼ਨ ਸਿੰਘ ਜੀ ਪਾਰਾਨਾਰ (ਰ)
    17. ਸ੍ਰ: ਲਖਮੀ ਸਿੰਘ ਜੀ ਦੰਦੋਟਕਾਲਰੀ (ਰ) + ਇਨਕਾਰੀ
    18. ਸ੍ਰ: ਲਾਭ ਸਿੰਘ ਜੀ ਪਿਨਸ਼ਨਰ ਸੂਬੇਦਾਰ ਸੁਰ ਸਿੰਘ (ਫ.ਸ)
    19. ਸ੍ਰ: ਬਹਾਦਰ ਕਾਕਾ ਸਿੰਘ ਜੀ ਨੌਸ਼ਹਿਰਾ (ਫ. ਸ)
    20. ਸ੍ਰ: ਬਹਾਦਰ ਬਖਸ਼਼ੀ ਜਗਤ ਸਿੰਘ ਜੀ (ਫ. ਸ)
    21. ਭਾਈ ਤਖਤ ਸਿੰਘ ਜੀ ਫੀਰੋਜ਼ਪੁਰ (ਵਿ)
    22. ਸ੍ਰ: ਜਗਤ ਸਿੰਘ ਜੀ ਰਾਵਲਪਿੰਡੀ ਅਰਸੀਨਲ (ਵਿ)
    23. ਸ੍ਰ: ਹਰਬੰਸ ਸਿੰਘ ਜੀ ਰਈਸ ਅਟਾਰੀ (ਰ)
    24. ਸ੍ਰਦਾਰ ਬਚਨ ਸਿੰਘ ਜੀ ਰਈਸ ਮਲੋਟ (ਰ)
    25. ਸ੍ਰਦਾਰ ਭਗਵੰਤ ਸਿੰਘ ਜੀ ਰਈਸ ਭਦੌੜ (ਰ)
    26. ਸ੍ਰ: ਗੁਰਦਿਤ ਸਿੰਘ ਜੀ ਬਹਾਦਰ ਮੁਲਤਾਨ (ਫ. ਸ)
    27. ਸੂਬੇਦਾਰ ਮੇਜਰ ਸ੍ਰਦਾਰ ਗੁਰਦਿਤ ਸਿੰਘ ਜੀ 15 ਸਿੱਖ ਪਿਸ਼ਾਵਰ (ਫ. ਸ)
    28. ਸ੍ਰਦਾਰ ਬਚਨ ਸਿੰਘ ਜੀ ਬੀ. ਏ. ਵਕੀਲ ਰੋਪੜ (ਗੈ)
    29. ਸ੍ਰਦਾਰ ਤ੍ਰਿਲੋਚਨ ਸਿੰਘ ਜੀ ਐਮ. ਏ., ਅੰਮ੍ਰਿਤਸਰ ਜੀ (ਗੈ)
    30. ਸ੍ਰਦਾਰ ਵਜ਼ੀਰ ਸਿੰਘ ਜੀ ਸੂਬੇਦਾਰ ਮੇਜਰ ਭਸੋੜ (ਫ. ਸ)
    31. ਸ੍ਰ: ਉਤਮ ਸਿੰਘ ਜੀ ਸੁਪਰਵਾਈਜਰ, ਅੰਮ੍ਰਿਤਸਰ (ਰ)
    32. ਸੂਬੇਦਾਰ ਭਗਤ ਸਿੰਘ ਜੀ 84 ਸਿੱਖ (ਸ. ਫ)
    33. ਸੂਬੇਦਾਰ ਸ਼ੇਰ ਸਿੰਘ ਜੀ 32 ਸਿੱਖ (ਸ. ਫ)
    34. ਸ੍ਰ: ਸੁੰਦਰ ਸਿੰਘ ਜੀ ਰਾਮਗੜੀਏ ਅੰਮ੍ਰਿਤਸਰ (ਰ)
    35. ਸ੍ਰ: ਹੁਕਮ ਸਿੰਘ ਜੀ ਬੀ. ਏ. (ਗੈ)
    36. ਸ੍ਰ: ਬਹਾਦਰ ਅਰਜਨ ਸਿੰਘ ਰਈਸ ਚਾਹਲ (ਰ)
    37. ਭਾਈ ਮਹਿੰਦਰ ਸਿੰਘ ਜੀ (ਮਕਸੂਦਾਂ ਲੁਧਿਆਣਾ) (ਵਿ)
    38. ਸ੍ਰ: ਗੁਰਮੁਖ ਸਿੰਘ ਜੀ ਬੀ. ਏ. ਘਰਝਾਖੀਆ (ਗੈ)
  5. ਸੋਢੀ ਸੁਜਾਨ ਸਿੰਘ ਜੀ ਬੀ. ਏ. ਨੇ ਤਜਵੀਜ਼ ਕੀਤੀ ਕਿ ਇਸ ਚੀਫ ਖਾਲਸਾ ਦੀਵਾਨ ਦੇ ਪ੍ਰੈਜੀਡੈਟ ਭਾਈ ਸਾਹਿਬ ਅਰਜਨ ਸਿੰਘ ਜੀ ਰਈਸ ਬਾਗੜੀਆਂ ਨੀਯਤ ਕੀਤੇ ਜਾਣ। ਇਸ ਦੀ ਤਾਕੀਦ ਭਾਈ ਮਨਾ ਸਿੰਘ ਜੀ ਤੇ ਭਾਈ ਠਾਕਰ ਸਿੰਘ ਜੀ ਗਿਆਨੀ ਨੇ ਕੀਤੀ ਅਤੇ ਇਹ ਤਜਵੀਜ਼ ਪੂਰੀ ਸੰਮਤੀ ਨਾਲ ਪ੍ਰਵਾਨ ਹੋਈ।
  6. ਭਾਈ ਠਾਕਰ ਸਿੰਘ ਜੀ ਗਿਆਨੀ ਨੇ ਤਜਵੀਜ ਪੇਸ਼ ਕੀਤੀ ਜਿਸਦੀ ਤਕੀਦ ਸੋਢੀ ਸੁਜਾਨ ਸਿੰਘ ਜੀ ਤੇ ਭਾਈ ਸਰਦੂਲ ਸਿੰਘ ਜੀ ਗਿਆਨੀ ਨੇ ਕੀਤੀ ਕਿ ਚੀਫ ਖਾਲਸਾ ਦੀਵਾਨ ਦਾ ਸਕੱਤਰ ਸ੍ਰ: ਸੁੰਦਰ ਸਿੰਘ ਮਜੀਠੀਆ ਨੀਯਤ ਕੀਤਾ ਜਾਵੇ। ਇਹ ਤਜਵੀਜ਼ ਪੂਰੀ ਸੰਮਤੀ ਨਾਲ ਪ੍ਰਵਾਨ ਹੋਈ।
  7. ਭਾਈ ਬਾਘ ਸਿੰਘ ਜੀ ਬੀ. ਏ. ਨੇ ਤਜਵੀਜ ਕੀਤੀ ਜਿਸਦੀ ਤਾਕੀਦ ਭਾਈ ਸਰਦੂਲ ਸਿੰਘ ਜੀ ਗਿਆਨੀ, ਭਾਈ ਤੇਜਾ ਸਿੰਘ ਜੀ ਭਸੋੜ, ਭਾਈ ਠਾਕਰ ਸਿੰਘ ਜੀ ਗਿਆਨੀ ਅਤੇ ਭਾਈ ਗਿਆਨ ਸਿੰਘ ਜੀ ਮੁਲਤਾਨ ਕਿ ਸੋਢੀ ਸੁਜਾਨ ਸਿੰਘ ਜੀ ਬੀ. ਏ. ਨਾਇਬ ਸਕੱਤਰ ਹੋਣ। ਇਹ ਤਜਵੀਜ਼ ਵੀ ਪੂਰੀ ਸੰਮਤੀ ਨਾਲ ਪ੍ਰਵਾਨ ਹੋਈ।
  8. ਮੁਹਾਸਬ ਤੇ ਖਜ਼ਾਨਚੀ ਦੀ ਚੋਣ ਲਈ ਪੂਰੀ ਸੰਮਤੀ ਨਾਲ ਆਗਿਆ ਹੋਈ ਕਿ ਕਾਰਜ ਸਾਧਕ ਕਮੇਟੀ ਨੂੰ ਅਖਤਿਆਰ ਦਿੱਤਾ ਹੈ ਕਿ ਇਹਨਾਂ ਅਹੁਦਿਆਂ ਤੇ ਯੋਗ ਪੁਰਸ਼ ਚੁਣ ਕੇ ਪੁਰ ਕਰ ਲਵੇ।
  9. ਦਫਤਰ 11(ਸ) ਅਤੇ 18 ਨਿਯਮ ਅਨੁਸਾਰ ਹੇਠ ਲਿਖੇ 21 ਸਜਣ ਕਾਰਜ ਸਾਧਕ ਕਮੇਟੀ ਪੁਰ ਸੇਵਾ ਕਰਨ ਲਈ ਚੁਣੇ ਗਏ :
    1. ਭਾਈ ਅਰਜਨ ਸਿੰਘ ਜੀ ਰਈਸ ਬਾਗੜ੍ਹੀਆਂ ਪ੍ਰੈਜੀਡੈਂਟ
    2. ਸੋਢੀ ਸੁਜਾਨ ਸਿੰਘ ਜੀ ਬੀ. ਏ. ਨਾਇਬ ਸਕੱਤਰ
    3. ਸ੍ਰ: ਮੇਹਰ ਸਿੰਘ ਜੀ ਚਾਉਲਾ ਲਾਹੌਰ
    4. ਸ੍ਰ: ਧਰਮ ਸਿੰਘ ਜੀ ਸੋਇੰ ਮੁਲਤਾਨ
    5. ਭਾਈ ਕਾਹਨ ਸਿੰਘ ਜੀ ਨਾਭਾ
    6. ਭਾਈ ਵੀਰ ਸਿੰਘ ਜੀ ਅੰਮ੍ਰਿਤਸਰ ਜੀ
    7. ਸ੍ਰ: ਗੁਰਮੁਖ ਸਿੰਘ ਜੀ ਬੀ. ਏ. ਘਰਝਾਖੀੲ
    8. ਮਾਸਟਰ ਬਾਘ ਸਿੰਘ ਜੀ ਬੀ. ਏ. ਲਾਹੌਰ
    9. ਭਾਈ ਤਖਤ ਸਿੰਘ ਜੀ ਫੀਰੋਜ਼ਪੁਰ
    10. ਸ੍ਰ: ਬਚਨ ਸਿੰਘ ਜੀ ਬੀ.ਏ. ਰੋਪੜ
    11. ਸ੍ਰ: ਤ੍ਰਿਲੋਚਨ ਸਿੰਘ ਜੀ ਐਮ. ਏ.ਅੰਮ੍ਰਿਤਸਰ ਜੀ
    12. ਸ੍ਰ: ਨਰਾਇਣ ਸਿੰਘ ਜੀ ਗੁਜਰਾਂਵਾਲਾ
    13. ਸ੍ਰ: ਹੁਕਮ ਸਿੰਘ ਜੀ ਮੁਲਤਾਨ ਛਾਉਣੀ
    14. ਸ੍ਰ: ਕਪੂਰ ਸਿੰਘ ਜੀ ਲਾਇਲਪੁਰ
    15. ਮਾਸਟਰ ਈਸ਼ਰ ਸਿੰਘ ਜੀ ਰਾਵਲ ਪਿੰਡੀ
    16. ਭਾਈ ਸਰਦੂਲ ਸਿੰਘ ਜੀ ਗਿਆਨੀ ਅੰਮ੍ਰਿਤਸਰ ਜੀ
    17. ਭਾਈ ਠਾਕਰ ਸਿੰਘ ਜੀ ਗਿਆਨੀ ਅੰਮ੍ਰਿਤਸਰ ਜੀ
    18. ਮਾਸਟਰ ਜੋਧ ਸਿੰਘ ਜੀ ਘੁੰਗਰੀਲਾ ਅੰਮ੍ਰਿਤਸਰ ਜੀ
    19. ਸੂਬੇਦਾਰ ਰਾਮ ਸਿੰਘ ਜੀ 15 ਸਿੱਖ ਪੇਸ਼ਾਵਰ
    20. ਭਾਈ ਤੇਜਾ ਸਿੰਘ ਜੀ ਸ: ਉ: ਸੇਵਕ ਭਸੌੜ
    21. ਸ੍ਰ: ਸੁੰਦਰ ਸਿੰਘ ਮਜੀਠੀਆ ਅੰਮ੍ਰਿਤਸਰ ਸਕੱਤਰ
  10. ਪੂਰੀ ਸੰਮਤੀ ਨਾਲ ਆਗਿਆ ਹੋਈ ਕਿ ਮੁਖਤਸਿਰ ਕਾਰਵਾਈ ਅਜ ਦੀ ਖਾਲਸਾ ਅਖਬਾਰ ਲਾਹੌਰ ਅਤੇ ਖਾਲਸਾ ਸਮਾਚਾਰ ਅੰਮ੍ਰਿਤਸਰ ਜੀ ਵਿੱਚ ਛਪਵਾਈ ਜਾਵੇ ਅਤੇ ਪੂਰੀ ਰੀਪੋਰਟ ਵਖਰੀ ਛਪ ਜਾਵੇ।
  11. ਸੁੰਦਰ ਸਿੰਘ ਮਜੀਠੀਆ ਸਕੱਤਰ ਨੇ ਜੋ ਖਰਚ 30 ਅਕਤੂਬਰ 1902 ਤਕ ਦੀਵਾਨ ਦੇ ਕਾਇਮ ਕਰਨ ਲਈ ਹੋਇਆ ਹੈ ਉਹ ਖੁਦ ਆਪਣੇ ਜਿੰਮੇ ਪਾ ਲਿਆ ਜਿਸ ਲਈ ਉਸਦਾ ਧੰਨਵਾਦ ਕੀਤਾ ਗਿਆ।

ਉਪਰੰਤ ਅਰਦਾਸਾਂ ਸੋਧ ਕੇ ਅਤੇ ਬਾਹਰ ਤੇ ਆਏ ਹੋਏ ਭਰਾਵਾਂ ਦਾ ਅਤੇ ਚੇਅਰਮੈਨ ਸਾਹਿਬ ਜੀ ਦਾ ਧੰਨਵਾਦ ਕਰਕੇ ਜਲਸੇ ਦੀ ਸਮਾਪਤੀ ਹੋਈ।

ਸਹੀ/-

(ਅਰਜਨ ਸਿੰਘ ਬਾਗੜ੍ਹੀਆਂ)

ਭਾਈ ਸਾਹਿਬ

ਚੇਅਰਮੈਨ ਸਾਹਿਬ

ਸਹੀ/-

(ਸੁੰਦਰ ਸਿੰਘ ਮਜੀਠੀਆ)

ਸਕੱਤਰ

ਚੀਫ਼ ਖਾਲਸਾ ਦੀਵਾਨ

Facebook Twitter Instagram